kaurbabal
"ਇੱਕ ਫੈਸਲਾ" ਇੱਕ ਦਿਲ ਨੂੰ ਛੂਹਣ ਵਾਲੀ ਕਹਾਣੀ ਹੈ ਜੋ ਦੋ ਜਿੰਦਗੀਆਂ - ਸਹਿੱਲ ਅਤੇ ਪ੍ਰੀਤ - ਦੇ ਉਤਾਰ-ਚੜਾਵਾਂ, ਇਮਤਿਹਾਨਾਂ ਅਤੇ ਪਿਆਰ ਭਰੇ ਰਿਸ਼ਤੇ ਦੀ ਗਵਾਹ ਬਣਦੀ ਹੈ। ਇਹ ਕਿਤਾਬ ਸਿਰਫ਼ ਇੱਕ ਲਵ ਸਟੋਰੀ ਨਹੀਂ, ਬਲਕਿ ਪਿਆਰ, ਸੰਘਰਸ਼, ਇਤਬਾਰ ਅਤੇ ਵਿਸ਼ਵਾਸ ਦੀ ਉਸ ਡੋਰ ਬਾਰੇ ਹੈ ਜੋ ਕਿਸੇ ਵੀ ਰਿਸ਼ਤੇ ਨੂੰ ਮਜ਼ਬੂਤ ਅਤੇ ਲੰਮੀ ਉਮਰ ਦਿੰਦੀ ਹੈ।
ਸਹਿੱਲ ਤੇ ਪ੍ਰੀਤ ਦੀ ਮੁਲਾਕਾਤ ਇੱਕ ਆਮ ਦੋਸਤੀ ਵਜੋਂ ਹੁੰਦੀ ਹੈ। ਦੋਹਾਂ ਦੀਆਂ ਜਿੰਦਗੀਆਂ ਵਿੱਚ ਆਪਣੀ-ਆਪਣੀ ਲੋੜਾਂ, ਸੁਪਨੇ ਅਤੇ ਦਰਦ ਹਨ। ਪ੍ਰੀਤ, ਇੱਕ ਬਹੁਤ ਹੀ ਭਾਵੁਕ ਤੇ ਸੋਚਵੀਂ ਕੁੜੀ ਹੈ, ਜਿਸ ਨੇ ਆਪਣੀ ਜ਼ਿੰਦਗੀ 'ਚ ਕਈ ਸਾਥੀਆਂ ਦੀ ਬੇਵਫ਼ਾਈ ਦੇਖੀ ਹੈ। ਦੂਜੇ ਪਾਸੇ ਸਹਿੱਲ ਇੱਕ ਆਤਮਵਿਸ਼ਵਾਸੀ, ਹੱਸਮੁੱਖ ਤੇ ਜ਼ਿੰਦਾਦਿਲ ਮੁੰਡਾ ਹੈ, ਜਿਸਦੇ ਦਿਲ 'ਚ ਪਿਆਰ ਵਾਸਤੇ ਹਮੇਸ਼ਾ ਥਾਂ ਰਹੀ ਹੈ।
ਦੋਹਾਂ ਦੀ ਦੋਸਤੀ ਹੌਲੇ-ਹੌਲੇ ਇਕ ਦੂਜੇ ਲਈ ਖਾਸ ਬਣ ਜਾਂਦੀ ਹੈ। ਉਹਨਾਂ ਦੀਆਂ ਗੱਲਾਂ, ਇਕ-ਦੂਜੇ ਦੀ ਕੇਅਰ ਕਰਨਾ, ਤੇ ਛੋਟੀਆਂ-ਛੋਟੀਆਂ ਗੱਲਾਂ ਵਿੱਚ ਇੱਕ ਦੂਜੇ ਨੂੰ ਖੁਸ਼ ਦੇਖਣਾ - ਇਹ ਸਭ ਕੁਝ ਉਹਨਾਂ ਦੇ ਰਿਸ਼ਤੇ ਨੂੰ ਦਿਨੋ-ਦਿ