ਉਗੱਦਾ ਸੂਰਜ ।
ਜਿੰਦਗੀ ਹਰ ਨਵੇਂ ਮੌੜ ਤੇ ਵੱਖਰਾ ਤਜ਼ੁਰਬਾ ਦਿੰਦੀ ਹੈ।
ਹਲੇ ਯੁਵਾ ਅਵਸਥਾ ਲੰਘੀ ਨਈ ਕਿ ਜਿੰਮੇਵਾਰੀਆ ਨੇ ਘੇਰਾ ਪਾ ਲਿਆ। ਇਕ ਅਜਿਹੇ ਮੌੜ ਤੇ ਜਿਥੇ ਖ਼ਵਾਬ ਵੱਡੇ ਸਨ ਤੇ ਜੇਬ ਦਾ ਦਾਇਰਾ ਨਿੱਕਾ ਸੀ। ਪਰ ਦਿਲ ਵਿਚ ਜਜ਼ਬਾ ਸੀ ਜੋਂ ਵੀ ਸੋਚਿਆ ਸੀ ਓਹਨੂੰ ਪਾਉਣ ਦਾ। ਸਫ਼ਰ ਔਖਾ ਏ ਸੀ ਜਿਵੇਂ ਕਿ ਤਿੰਨ ਭੈਣਾਂ ਤੇ ਇਕ ਵੀਰ ।ਮਾਤਾ ਪਿਤਾ ਮਜ਼ਦੂਰ।ਜਿੰਨਾ ਨੇ ਰੋਟੀ ਲੂਣ ਧੂੜ ਕੇ ਖਾਈ ਪਰ ਮਕਾਨ ਬਣਾਇਆ। ਸਾਡੇ ਸਿਰ ਤੇ ਛੱਤ
ਦਿੱਤੀ।ਅਸੀਂ ਵੀ ਪੂਰੇ ਮਿਹਨਤੀ ਸੀ।ਓਹਨਾਂ ਦੀ ਮਿਹਨਤ ਦਾ ਪੂਰਾ ਮੁੱਲ ਤਾਰਿਆ। ਜੇਕਰ ਓਹਨਾਂ ਹੱਡ ਤੋੜੇ ਤਾਂ ਅਸੀਂ ਵੀ ਓਹਨਾਂ ਵਾਂਗ ਹੀ ਸਖ਼ਤ ਮਿਹਨਤ ਦਾ ਰਾਹ ਚੁਣਿਆ। ਮਾਤਾ ਜੀ ਸਕੂਲ ਵਿੱਚ ਟੀਚਰ ਸਨ ਪਿਤਾ ਜੀ ਲੱਕੜ ਦੇ ਮਿਸਤਰੀ ।ਕਦੇ ਦਿਹਾੜੀ ਨਾ ਲਗਣ ਕਾਰਨ ਘਰ ਦੇ ਵਿੱਚ ਰੋਟੀ ਦਾ ਕੰਮ ਵੀ ਔਖਾ ਹੋ ਜਾਂਦਾ ਸੀ। ਔਖੇ ਸੌਖੇ ਸਾਰ ਲਈਦਾ ਸੀ ।ਦਸ ਰੁਪਏ ਦੇ ਨੋਟ ਚੋ ਵੀ ਸਾਨੂੰ ਸਾਡਾ ਖਾਣਾ ਦਿਸਦਾ ਸੀ।
ਸਾਡੀ ਮਾਂ ਨੇ ਕਦੇ ਹਾਰ ਨਾ ਮੰਨੀ।ਸਕੂਲ ਚ ਟੀਚਰ ਸੀ ਪਰ ਚੁੱਲ੍ਹੇ ਤੇ ਕੰਮ ਕਰਨਾ ਨਹੀਂ ਸੀ ਭੁੱਲੀ।ਕਦੇ ਹੱਥਾਂ ਨੂੰ ਮਹਿੰਦੀ ਤੇ ਨੈਲ ਪੋਲਿਸ਼ ਨਾਲ ਨਹੀਂ ਸੀ ਸੰਵਾਰਿਆ।ਬਸ ਓਹਨੂੰ ਫ਼ਿਕਰ ਰਹਿੰਦੀ ਸੀ ਆਵਦੇ ਪਰਿਵਾਰ ਦੀ ਭੁਖ ਦੀ। ਸਵੇਰ ਦਾ ਰੋਟੀ ਟੁੱਕ ਕਰਕੇ ਬਸ ਦੋਪਹਿਰੇ ਕਿਵੇਂ ਕੀ ਬਣੇਗਾ ਇਹੀ ਸੋਚਦੀ ਰਹਿੰਦੀ ਸੀ। ਭਾਵੇਂ ਉਮੀਦ ਨਹੀਂ ਸੀ ਹੁੰਦੀ ਪਰ ਓਹਨੇ ਜਿਉਣਾ ਨਹੀਂ ਸੀ ਛੱਡਆ।ਇਸੇ ਤਰ੍ਹਾਂ ਦੀ ਓਹਦੀ ਏਕ ਬੇਟੀ ਸੀ।ਜਿਸਨੇ ਬਹੁਤ ਸਹਿਣ ਕੀਤਾ ਪਰ ਉਮੀਦ ਨਾ ਛੱਡੀ ਨਾ ਜਿਉਣਾ ਛੱਡਿਆ।
YOU ARE READING
Big Girl
Non-Fictionਇਕ ਔਰਤ ਦਾ ਜੀਵਨ ਕਿੰਨਾ ਦੁਰਲੱਭ ਹੈ।ਸਭ ਕੁਝ ਹਾਸਿਲ ਕਰਕੇ ਵੀ ਓਹਨੂੰ ਕੁਝ ਨੀਂ ਮਿਲਦਾ ।ਅਖੀਰ ਉਹ ਸਬਰ ਨਾਲ ਬੱਝੀ ਰਹਿ ਜਾਂਦੀ ਹੈ।