ਤਿਤਲੀਆਂ ਵੀ ਨਾ ਬੈਠਣ ਉਪਰ ਸੁੱਕੇ ਪੱਤਿਆਂ ਦੇ ਢੇਰੇ
ਉਹ ਵੀ ਰਹਿੰਦੀਆਂ ਨੇ ਫ਼ੁੱਲਾਂ ਦੇ ਘੇਰੇ,
ਤੇਨੂੰ ਕਿੰਝ ਰੋਕਾਂ
ਤੂੰ ਮੇਰਾ ਲੱਗਿਆ ਹੀ ਕਿਆ
ਹੁਣ ਦੱਸ ਮੈ ਕਰਾਂ ਕਿਆ
ਕਿ ਸੱਦਾਂ ਭੌਰਾਂ ਨੂੰ
ਸੇਕਣ ਅੱਗ, ਜਲਦੀਆਂ ਮੇਰੀਆਂ ਸੱਧਰਾਂ
ਤੜਪਦਾ ਵਾਂਗ ਲਪਟਾਂ ਇਹ ਦਿੱਲ ਮੇਰਾ ਕਮਲਾ
ਸੱਦ ਦੁੱਖਾਂ ਨੂੰ ਰੀਝਾਂ ਦਾ ਬੂਹਾ ਭੇਡ ਲਿਆ,
ਬੱਸ ਕਮਲੀਏ - ਮਨ ਰੋ ਪਿਆ |