who am i ? (: ਕੌਣ ਹਾਂ ਮੈਂ :)

17 1 0
                                    

ਕੌਣ ਹਾਂ ਮੈਂ "

ਇਸ ਉੱਤਲੀ line ਨੂੰ ਦੁਬਾਰਾ ਪੜੋ

ਇਹਦਾ ਹੀ ਮੈਂ ਬੜਬੜਉਦਾ ਸੀ
ਤੇ ਆਪਣੇ ਆਪ ਨੂੰ ਪ੍ਰਸ਼ਨ ਕਰਦਾ ਸੀ...

ਇਹਨਾ 3 ਸ਼ਬਦਾਂ ਨੇ ਮੇਰੀ ਜ਼ਿੰਦਗੀ ਨਾਲ ਬੋਹਤ ਖੇਲਿਆ , ਏਹੀ 3 ਸ਼ਬਦ ਆਪਾਂ ਦੂਜੇ ਨੂੰ ਬੋਲਕੇ ਅਸੀ ਆਪਣਾ ਹੰਕਾਰ ਪ੍ਰਗਟ ਕਰਦੇ ਹਾਂ...
ਆਪਣਾ ਅਸਿਸਤਵ ਬਿਆਨ ਕਰਦੇ ਹਾਂ , ਨਾਮ ਜਾਤੀ ਸ਼ਰੀਰ, ਕਦ - ਕਾਠ ,ਮਾਤਾ ਪਿਤਾ ਦਾ ਨਾਮ, ਸ਼ਹਿਰ... ਆਦਿ

" ਕੌਣ ਹਾਂ ਮੈਂ "

ਪਰ ਇਹ ਸਿਰਫ ਕਾਫੀ ਹੈ... ਇਸ ਸਵਾਲ ਦੇ ਜਵਾਬ ਵਾਸਤੇ ?

ਇਹ ਮੈਨੂੰ ਉਦੋਂ ਤੱਕ ਨਹੀਂ ਸੀ ਪਤਾ ਜਦ ਤੱਕ ਮੈਂ ਤੁਹਾਡੇ ਵਾਂਗ, ਹੱਸਣ ਖੇਡਣ ਵਾਲਾ ਇਨਸਾਨ c ,
ਜਦ ਤੱਕ ਮੈਂ ਆਪਣੇ ਨਾਮ ਤੇ, ਸੁੰਦਰ ਚਿਹਰੇ ਤੇ, ਸੋਹਣਿਆਂ ਪੁਸ਼ਾਕਾਂ ਤੇ, ਉੱਚੇ ਕਦ ਕਾਠ ਤੇ...(ਮਾਨ) ਕਰਦਾ ਸੀ

ਫਿਰ ਮੈਂਨੂੰ ਆਪਣਾ ਅੰਦਰ ਮਹਿਸੂਸ ਹੋਇਆ.. ਕੇ ਮੈਂ ਇੱਕ ਸ਼ਰੀਰ ਤਾਂ ਬਿਲਕੁਲ ਨਹੀਂ ਸੀ , ਬੋਹਤ ਚੀਜਾਂ ਦਾ ਘੋਲ ਸੀ... ਯਾਦਾਂ, ਤਜ਼ਰਬੇ , ਗਿਆਨ, ਵਿਚਾਰ, ਦਾ ਇਕੱਠਾ ਮੇਲ ਜੋਲ.....
ਇਹ ਸਾਰੇ space ਨੂੰ occupy ਕੀਤਾ ਹੋਇਆ ਸ਼ਰੀਰ ਤਾਂ ਬਿਲਕੁਲ ਨਹੀਂ ਸੀ , ਜਿਵੇਂ ਆਪਣਾ ਅੰਦਰ ਜਾਣ ਲਿਆ, ਤਾਂ ਮੈਂ ਸਿਰਫ ਆਪਣੀ ਆਤਮਾ ਨੂੰ ਹੀ ਪਾਇਆ...

- ਪਰ ਇਹ ਧਿਆਨ ਕਈ ਜਗ੍ਹਾ ਅਲੱਗ ਅਲੱਗ ਰਾਹ ਵਿਖਾ ਰਿਹਾ ਸੀ
- ਮੈਂ ਜੋ ਵੀ ਸੀ, ਜਾਣ ਲਿਆ... ਹੁਣ ਆਕੇ ਕਈ ਚੂਹੇ ਵੀ ਮੇਰਾ ਮਾਸ ਰੁਗ ਰੁਗ ਭਰਕੇ ਖਾਂਦੇ... ਮੈਨੂੰ ਪੀੜ ਨਾ ਜਾਪਦੀ... ਸਰੀਰ ਤੋਂ ਅਲੱਗ ਵੀ ਇੱਕ ਭਰਪੂਰ energy ਮੇਰੇ ਨਾਲ ਸੀ...

- ਜਿਵੇਂ ਜਿਵੇਂ ਸਵਾਲਾਂ ਦੇ ਜਵਾਬ ਮਿਲ ਰਹੇ ਸੀ... ਮੇਰੀ ਚੇਤਨਾ ਵੀ ਘਟਦੀ ਗਈ, ਕੁਝ ਨਾ ਕੁਝ ਤਾਂ ਗ਼ਲਤ ਜਾਪ ਰਿਹਾ ਸੀ

ਮੇਰੀ ਆਪਣੇ ਆਪ ਨਾਲ ਮੁਲਾਕਾਤ ਉਦੋਂ ਹੋਈ ...ਜਦ ਇੱਕ ਗਰਮ ਹਵਾ-ਹਨੇਰੀ ਨੇ ਮੇਰੇ ਸ਼ਰੀਰ ਨਾਲੋਂ ਮੇਰੀ ਆਤਮਾ ਅਲੱਗ ਕਰ ਦਿੱਤੀ 👣

"ਇਹ ਉਹ ਹਨੇਰੀ ਸੀ....ਜਿਸ ਨਾਲ ਜੰਗਲ ਦੇ ਹਜ਼ਾਰਾਂ ਦਰੱਖਤ ਆਪਣੀ ਜੜ ਛੱਡ ਦਿੰਦੇ

- ਮੈਂ ਮੁੜ ਉਸੇ ਮਾਰਗ ਤੇ ਆ ਪਹੁੰਚਿਆ .... ਫਿਰ ਮੇਰੇ ਮੂੰਹ ਚ ਉਹ ਹੀ ਸਵਾਲ ਸੀ... ਪਰ ਇਸ ਵਾਰੀ ਕੁਝ ਖੋਹ ਗਿਆ ਲੱਗਦਾ _ ਅਸਿਸਤਵ
( ਅੰਦਰਲਾ ਭੀਤਰ ਹਲ ਚਲ ਮਚਾ ਰਿਹਾ ਸੀ )

ਸ਼ੁਰੂ ਚ ਤਾਂ ਮੈਂ ਆਪਣੀ ਪਹਿਚਾਣ ਦਾ ਮੁਹਤਾਜ ਰਿਹਾ
- ਮੇਰਾ ਨਾਮ ਕੀ ਹੈ
- ਮੇਰੀ ਜਾਤ ਕੀ ਹੈ
- ਮੇਰੇ ਪਰਿਵਾਰ ਚ ਕੌਣ ਕੌਣ ਹੈ
- ਮੇਰਾ ਕਿਸ ਨਾਲ ਕੀ ਰਿਸ਼ਤਾ ਹੈ
- ਆਦਿ

ਪਰ ਹੌਲੀ ਹੌਲੀ ਮੈਂ ਆਪਣਾ ਆਪ ਹੀ ਭੁੱਲਾ ਦਿੱਤਾ ਸੀ
ਕਿ _ਕੌਣ ਹਾਂ ਮੈਂ ? ?

ਅੱਗੇ ਅੱਗੇ ਇਸ ਕਿਰਦਾਰ ਦੀ ਉਹ ਗੱਲਾਂ ਦੱਸਾਂਗਾ, ਜੋ
ਜਾਣਨਾ ਜਰੂਰੀ ਹੋਵੇਗਾ _ ਇਸ ਮੋੜ ਤੇ ਕੋਈ ਝੂਠ ਨਹੀਂ ਬੋਲਾਂਗਾ _ 8 ਸਾਲ ਦੇ ਨਰਕ ਨੂੰ ਭੋਗਣ ਤੋਂ ਬਾਅਦ , ਜਿੱਥੇ ਬੋਰੀਅਤ ਹੋਵੇ _ ਤਾਂ ਅੱਖਰਾਂ ਨੂੰ ਮਹਿਸੂਸ ਕਰ ਲੀਓ _ ਜਾ step back ਕਰਕੇ ਚੱਲੇ ਜਾਇਉ, ਇਸਦੀ ਆਦਤ ਹੈ ਗੂੜੀ....⏮️👤⏭️

🩸ਹਰ ਇਕ ਦਿਨ ਨਾਲ ਸ਼ਾਇਦ ਇਹ ਲਫਜ ਗਹਿਰੇ ਹੁੰਦੇ ਜਾਣਗੇ... ਅਜੇ ਬੇਅਰਥ ਨੇ
ਇਹ ਬੇਕਾਰ ਨੇ.. ਕਿਉ ਕੇ ਸਮਝ ਤੋਂ ਬਾਹਰ ਨੇ🔥

>Next page>

ਜਵਾਨੀ ਦਾ ਨਾਸ਼  ( LifE 2.0 )Where stories live. Discover now