ਮੇਰੀ ਮਾਂ ਦੇ ਕੀਤੇ ਪਾਠਾਂ ਨੇ ਹੀ ਮੈਨੂੰ ਅਜੇ ਤੱਕ ਬਚਾਇਆ ਹੋਇਆ ਸੀ
ਜਦ ਵੀ ਘਬਰਾਉਂਦਾ ਤੇ ਖ਼ਾਲੀ ਮਹਿਸੂਸ ਕਰਦਾ ਮੈਂ ਆਪਣੇ ਪਿਤਾ ਨੂੰ ਘੁੱਟ ਕੇ ਜੱਫੀ ਪਾ ਲੈਂਦਾ ਤੇ ਉੱਚੀ ਉੱਚੀ ਰੋਣ ਲੱਗਦਾ ਤੇ
ਮਾਂ ਦੀ ਗੋਦੀ ਚ ਸਿਰ ਰੱਖ ਕੇ..ਉਸਦੀ ਮਿੱਠੀ ਸ਼ਬਦਾਵਲੀ ਵਾਲਾ ਗੁਰੂ ਦਾ ਜਾਪ ਸੁਣਨ ਲੱਗਦਾ
ਮੇਰਾ ਦਿਲ ਦੱਸ ਰਿਹਾ ਸੀ ਮੈਂਨੂੰ ਕਿਸੇ ਪਰੇਤ ਨੇ ਜਕੜਿਆ ਹੋਇਆ ਹੈਜਦੋਂ ਵੀ ਦਿਲ ਚੋ ਇਹ ਪੁਕਾਰ ਉਦੀਂ ਤੇ ਮੈਂ ਅਲੱਗ ਅਲੱਗ ਬਾਬਿਆਂ ਦੇ ਡੇਰੇ ਤੇ ਦਸਤਕ ਦਿੰਦਾ...
ਉਹਨਾਂ ਕੋਲੋ ਮਦਦ ਦੀ ਪੁਕਾਰ ਲਗਾਉਂਦਾ
ਉਹ ਕਹਿੰਦੇ ਆ ਨਾ ਜਿੰਨੇ ਮੂੰਹ ਉਹਨੀਆਂ ਗੱਲਾਂ
- ਕੋਈ ਟੂਣਾ ਟੱਪਿਆ ਐ ਤੂੰ
- ਤੇਰੇ ਤੇ ਜਿੰਨ ਹੈ
- ਭੂਤ ਦਾ ਸਾਇਆ ਐ
- ਅੰਦਰ ਤੇਰੇ ਹੱਲਚੱਲ ਹੁੰਦੀ ਹੈ ਤੇਰੇ
- ਕ੍ਰੋਧਿ ਆਤਮਾ ਹੈ
ਲਾਚੀਆਂ ਨੇ ਧੁਨੀ ਹਰੀ ਕਰਤੀ ਸੀ, ਤਵੀਤਾਂ ਨੇ ਚਮੜੀ ਚੁਗ ਲਈ ਸੀ
ਕਾਫੀ ਮਜ਼ਾਕ ਲੱਗਦਾ ਸੀ ਮੈਂਨੂੰ,,
ਪਰ ਜਦੋਂ ਮੈਂ ਇੱਕ ਮੰਨੇ ਪ੍ਰਮੰਨੇ ਸੰਤ ਤੋਂ ਪੁੱਛਿਆ..ਮੇਰੇ ਪੈਰਾਂ ਥੱਲੋਂ ਜਮੀਨ ਖਿਸਕ ਗਈ
ਉਹਦੇ ਸ਼ਬਦ ਸੀ
" ਅੰਧਵਿਸ਼ਵਾਸੀ ਹੋਣਾ ਸਵਾਭਕ ਹੈ..ਪਰ ਕਿਸੇ ਬੁਰੀ ਸ਼ਕਤੀ ਨੇ ਤੈਨੂੰ ਨਿਚੋੜ ਕੇ ਰੱਖਣਾ ਹੈ
ਤੇਰਾ ਕੰਮ ਆਰ- ਪਾਰ ਹੈ " ਚੀਰ ਫਾੜ ਹੋਏਗਾ "
ਜਿਵੇਂ ਜਿਵੇਂ ਸ਼ਰੀਰ ਦਾ ਬਲ ਘਟੇਗਾ..ਉਹਵੇਂ ਉਹਵੇਂ ਦੁਸ਼ਮਣਾਂ ਦੀ ਕਤਾਰ ਵਧੇਗੀ.... "ਕੋਈ ਕੱਦੋ ਦੇ ਪਤਾਸੇ ਕੋਲ ਰਿਹਾ ,ਔਰ ਤੂੰ ਹੁਣ ਆਇਆ...."ਇਹ ਸੁਣ ਕੇ ਮੈਂ ਆਪਣੀ ਮੌਤ ਨੂੰ ਸਾਫ- ਸਾਫ ਦੇਖ ਪਾ ਰਿਹਾ ਸੀ
○○○○○○○○○○○"ਕੀਤੇ ਝਾੜੇ ਵੀ ਮੈਂਨੂੰ ਉਦੋਂ ਖੁਦਾਈ ਜਾਪ ਰਹੇ ਸੀ "
ਮੇਰੇ ਮਨ ਵਿੱਚ ਹੁਣ ਇਹ ਸ਼ੰਕਾ ਪੱਕੀ ਹੋ ਗਈ ਸੀ
( ਕਿ ਤੇਰੀ ਬਰਬਾਦੀ ਕਿਸੇ ਨੇ..ਪਹਿਲਾਂ ਤੋਂ ਹੀ ਤੈਅ ਕਰ ਰੱਖੀ ਹੈ... )
○○○○○○○○○ਕੋਈ ਮਸਜਿਦ, ਮੰਦਿਰ, ਗੁਰੂਦੁਆਰਾ ਨਹੀਂ ਸੀ ਛੱਡਿਆ ਮੈਂ ਆਪਣੀ ਸਿਹਤ ਦੇ ਨਿਰਮਾਣ ਲਈ
👣ਪੀਰਾਂ ਫਕੀਰਾਂ ਦੇ ਥਾਪੜੇ ਵੀ ਕੰਮ ਨਹੀਂ ਸੀ ਕਰ ਰਹੇ 🫂
ਇਸ ਕਸ਼ਟ ਦੇ ਅੱਗੇ!!
( ਪਰ ਇੱਕ ਗੱਲ ਮੈਂ ਹਿੱਕ ਠੋਕ ਉਸ ਸ਼ਕਸ਼ ਅੱਗੇ ਕਿਹ ਰਿਹਾ .. ਤੇਰੇ ਚ ਅਸਲ ਹਿੰਮਤ ਜਾ ਦਲੇਰਤਾ ਹੁੰਦੀ...ਤਾਂ ਮੈਨੂੰ ਸਿੱਧਾ ਚੈਂਲਜ ਕਰਕੇ ਪਛਾੜਦਾ , ਛੱਡ ਤੇਰੀ ਇਨੀ ਔਕਾਤ ਨਹੀਂ ਸੀ.. 🙂🖕
ਪਰ ਤੂੰ ਆਪਣੀ ਮੌਤ ਪੱਕੀ ਕਰਲੀ ਹੁਣ _ ਜਿਨਾਂ ਮੈਂਨੂੰ ਮਾਰਨਾ ਸੌਖਾ ਐ , ਉਹਨਾਂ ਤੇਰਾ ਬੱਚਨਾ ਔਖਾ ਹੈ )ਰਾਸਤੇ ਦੋ ਹੁੰਦੇ ਚੰਗਾ ਜਾ ਮਾੜਾ, ਤੂੰ ਮਾੜਾ ਚੁੱਣਿਆ.. ਆਖਰੀ ਸਾਹ ਤੱਕ ਲੜਿਆ, ਜਿਨਾਂ ਤੇਰਾ ਜ਼ੋਰ ਲੱਗ ਰਿਹਾ ਸੀ, ਉਹਨਾਂ ਮੇਰਾ ਵੀ... ਬਸ ਫ਼ਰਕ ਇਹ ਸੀ, ਤੂੰ ਪਾਪ ਕਮਾਇਆ, ਮੈਂ ਰੱਬ ਦੇ ਨਾਮ ਨਾਲ ਜੁੜਿਆ ਰਿਹਾ __ ਮੈਂਨੂੰ 2013 ਚ ਅੜਚਣ ਆਉਣ ਲੱਗੀ, 2016 ਚ ਅਸਰ... ਪਰ ਫਿਰ ਵੀ ਤੇਰੇ ਕਿੰਨੇ ਸਾਲ ਬਰਬਾਦ ਕੀਤੇ... ਸੋਚ ਰਿਹਾ ਹੋਏਗਾ _ ਬੀਤ ਗਿਆ ਹੋਏਗਾ, ਮਰ ਗਿਆ ਹੋਏਗਾ... ਪਰ ਹਰ ਵਾਰ ਚੌਕ ਜਾਦੇ ਸੀ) ਮੈਂਨੂੰ ਦੇਖ...
( ਆਦਮੀ/ਔਰਤ ) ਇਹ ਦੋਨਾਂ ਦਾ ਕੰਮ ਹੈ " ਪਰ ਮੇਰਾ target ਜੜ ਪੁੱਟਣਾ ਸੀ , ਨਾ ਕਿ ਪਤਿਆਂ ਨਾਲ ਖੇਡਣਾ "ਮੈਂਨੂੰ ਨਹੀਂ ਪਤਾ ਤੇਰੇ ਮਕਸਦ ਦਾ _ ਲਾਲਚ, ਸਾੜਾ, ਗੁੱਸਾ , ਈਰਖਾ ... ਕੁਛ ਵੀ ਹੋ ਸਕਦਾ
☝ ਇਹ ਪੜ ਚੰਗੀ ਤਰ੍ਹਾਂ , ਯਾਦ ਰੱਖੀ ਜੇ ਤੂੰ ਇਸ ਜੱਗ ਚ ਅਜੇ ਵੀ ਸਾਹ ਲੈ ਰਿਹਾ, ਤੇਰੇ ਸਾਹਾਂ ਤੇ ਰੋਕ ਜਲਦੀ ਲੱਗਣ ਵਾਲੀ ਹੈ
( ਤੂੰ ਚਾਹੇ ਰੱਬ ਥੱਲੇ ਲਾ ਲਈ , ਪਰ ਤੈਨੂੰ ਉੱਪਰ ਮੈਂ ਜਰੂਰ ਬੁਲਾਵਾਂਗਾ )
YOU ARE READING
ਜਵਾਨੀ ਦਾ ਨਾਸ਼ ( LifE 2.0 )
Non-Fictionmost painful story (all about emotions) ✍written by- Kamaljeet singh cheema