ਡਾਕਟਰ ਕਹਿੰਦੇ ਦੂਜਾ ਰੱਬ ਹੁੰਦਾ ਏਹੀ ਸੁਣ ਕੇ ਮੈਂ ਤੁਰ ਪਿਆ..physcyological help ਵੱਲ
ਜਦ ਵੀ ਮੈਂ ਡਾਕਟਰ ਦੇ ਕਮਰੇ ਤੇ ਦਸਤਕ ਦਿੰਦਾ ਸੀ....
ਮੈਨੂੰ ਜਾਪਦਾ ਸੀ ਰੱਬਾ ਇਹ ਵੀ ਦਿਨ ਵੇਖਣੇ ਸੀ...ਜਦ ਡਾਕਟਰ ਪੁੱਛਦੇ ਸੀ ਕਿ ਹੋਇਆ ਕੀ " ਸ਼ੇਰਾ "
ਮੇਰੇ ਦਿਲ ਧੱਕ- ਧੱਕ ਕਰਦਾ ਸੀਸ਼ੁਰੂ ਤੋਂ ਸੁਣਦੇ ਆਏ ਆ ਕੇ ਦਿਮਾਗੀ ਰੋਗ ਵਾਲੇ ਨੂੰ
ਕਿਸੇ " ਪਾਗਲਾਂ "ਵਾਲੇ ਕਮਰੇ ਵਿੱਚ ਬੰਦ ਕਰ ਦਿੰਦੇ ਨੇਘੰਟੇ- ਘੰਟੇ ਮੇਰੀ COUNSELLING ਚਲਦਿਆਂ ਰਹਿੰਦੀ ਸੀ
ਕੀ ਹੋਇਆ ?
ਕਿਉਂ ਹੋਇਆ ?
ਕੀ ਪਰੇਸ਼ਾਨੀ ਆ ?
ਦਿਲ ਚ ਕੀ ਆ , ਦਸ ?
ਬੋਲਦਾ ਕਿਉਂ ਨਹੀਂ ?
ਨਜ਼ਾਨੇ ਕੀ ਕੀ...ਸਵਾਲ
ਖੈਰ ਉਹਨਾਂ ਦਾ ਕੰਮ ਸੀ....
○○○○○○○○○○○○○○○○○○
One counseller says : ਜੋ ਵੀ ਤੂੰ ਇਹ ਭੋਗ ਰਿਹਾ, ਇਹ ਸਾਰਾ ਕਸੂਰ ਤੇਰੀ different personality ਦਾ ਹੈ _ ਜੋ ਤੂੰ ਕਹਿਣਾ ਚਾਹੁੰਦਾ ਹੈ, ਇਹ ਸਮਝਣਾ ਸਾਡੀ ਵਸ ਦੀ ਗੱਲ ਨਹੀਂ ਹੈ, ਹਰ ਘੰਟੇ ਬਾਅਦ ਤੇਰੀ statement change ਹੈ...
ਇਸਲਈ ਆਪਣੇ ਵਿਅਕਤੀਤਵ ਤੇ ਕੰਮ ਕਰ, ਜਾਂ ਕਿਸੇ spiritual guru nu ਮਿਲ...
ਤੈਨੂੰ ਸ਼ਾਇਦ ਉਹੀ ਸਮਝ ਸਕਦੇ ਨੇ, ਕੋਈ ਆਮ ਇਨਸਾਨ ਤੈਨੂੰ ਨਹੀਂ ਸਮਝ ਪਾਏਗਾ _ ਉਹ ਤੈਨੂੰ ਗ਼ਲਤ ਨਾਮਾ ਨਾਲ ਹੀ ਪੁਕਾਰਣ ਗੈ , ਜਿਸ ਵਾਸਤੇ ਤਿਆਰ ਰਿਹ"
ਜਾ ਫਿਰ ਇਸ ਰੋਗ ਚ ਫਸਿਆ ਰਹਿ . ਅਤੇ Medicine ਚਲਾ... ਜੋ ਸਾਰੀ ਉਮਰ ਤੱਕ ਚੱਲ ਸਕਦੀ ਹੈ○○○○○○○○○○○○○○○○○○○○○○○○○○○○○
ਪਰ ਮੇਰੇ ਦਿਲ ਨੂੰ ਕਿਤੇ ਵੀ ਉਹ ਸੰਤੁਸ਼ਟੀ ਨਹੀਂ ਸੀ ਮਿਲੀ...
ਕੇ ਮੈਂ ਦਸ ਸਕਾਂ ਕੇ ਕਿਸੇ ਰੋਗ ਨੇ ਨਹੀਂ, ਮੈਨੂੰ (ਡਰ)
ਨੇ ਜਕੜਿਆ ਹੋਇਆ | ਯਾਦਾਸ਼ਤ ਦਿਨ ਭਰ, ਦਿਨ ਭਰ ਘੱਟ ਰਹੀ ਹੈ "ਮੈਂ ਪਟਿਆਲਾ, ਸੰਗਰੂਰ, ਮਾਨਸਾ, ਮਾਲੇਰਕੋਟਲਾ,ਆਨੰਦਪੁਰ ਸਾਹਿਬ, ਚੰਡੀਗੜ੍ਹ, ਹਰਿਆਣਾ, ਸ਼ਾਇਦ ਹੀ ਕੋਈ ਅਜਿਹੀ ਜਗ੍ਹਾ ਛੱਡੀ ਹੋਵੈ ਜਿਥੋਂ ਇਲਾਜ ਨਹੀਂ ਕਰਵਾਇਆ
( ਪੰਜਾਬ- ਹਰਿਆਣਾ)ਵਧੀਆ ਤੋਂ ਵਧੀਆ ਡਾਕਟਰ ਵੀ ( Anti - depression) sleeping pill ਦੇ ਕੇ ਆਪਣੇ ਪੈਸੇ ਬਣਾਉਣ ਤੇ ਹੀ ਫੋਕਸ ਕਰਦਾ ਸੀ
ਦਵਾਈਆਂ ਖਾ ਖਾ ਕੇ ਮੈਂ ਆਪਣੇ ਸ਼ਰੀਰ ਨੂੰ ਜ਼ਹਿਰ ਬਣਾ ਲਿਆ ਸੀ
ਇੱਕ ਸਮਾਂ ਤੇ ਅਜਿਹਾ ਆਇਆ ਜਦ ਮੈਂ ਸਿਰਫ ਗੁਲੂਕੋਜ਼ ਤੇ ਹੀ ਨਿਰਭਰ ਰਹਿਣ ਲੱਗ ਪਿਆ ਸੀ
ਪੂਰੇ ਸ਼ਰੀਰ ਵਿੱਚ ਖੂਨ ਦਾ ਚਢਾਵ ਵੀ ਰੁਕ ਗਿਆ ਸੀ, ਲੱਗ ਰਿਹਾ ਸੀ ਨਬਜ਼ ਵੀ ਖਲੋ ਗਈ ਹੈ...
ਨਾ ਹੀ ਤਾਕਤ ਸੀ ਬੋਲਨ ਦੀ, ਨਾ ਸਹਿਣਸ਼ੀਲਤਾ ਸੀ ਦੁੱਖ ਸਹਿਣ ਦੀ
ਮੇਰੇ ਖੂਨ ਦੇ ਸੈਂਪਲ ਅਲੱਗ ਅਲੱਗ ਲੈਬੋਰੇਟਰੀਆਂ ਵਿਚ ਲਿਜਾਏ ਜਾ ਰਹੇ ਸੀ..
ਸਾਰੇ ਸ਼ਰੀਰ ਦੀਆਂ ਰਿਪੋਰਟਾਂ ਆ ਗਈਆਂ ਸੀ, ਪਰ ਕਿਤੇ ਵੀ ਰੋਗ ਨਹੀਂ !
❗ਫਿਰ ਇਹ ਨਰਕ ਭੋਗਣ ਦਾ ਕੀ ਕਾਰਨ ਸੀ ❗
ਜੋ ਮੇਰਾ ਸ਼ਰੀਰ ਝੱਲ ਰਿਹਾ ਸੀ
KAMU SEDANG MEMBACA
ਜਵਾਨੀ ਦਾ ਨਾਸ਼ ( LifE 2.0 )
Nonfiksimost painful story (all about emotions) ✍written by- Kamaljeet singh cheema