ਕਹਿੰਦੇ ਨੇ ਰੱਬ ਅੱਗੇ ਕਿਸੇ ਦਾ ਜ਼ੋਰ ਜਾਂ ਫਾਰਮੇਸ਼ ਨਹੀਂਉ ਚੱਲਦੀ..
ਰੱਬ ਨੇ ਜੋ ਲੇਖਾਂ ਵਿੱਚ ਲਿਖਿਆ ਹੈ.. ਹਾਲਾ ਕਿ ਉਹੀ ਮਿਲਣਾ!
ਪਰ ਉਹ ਕਿਹੜੇ ਕਾਰਨ ਸੀ, ਜੋ ਕਿ ਮੈਂ ਰੱਬ ਨੂੰ ਕੋਸਣ ਲਈ ਤਿਆਰ ਹੋ ਗਿਆ
ਮੇਰੇ ਤਨ , ਮਨ , ਕੰਨ ਕੰਨ ਵਿੱਚ ਸਿਰਫ ਇਕੋ ਹੀ ਨਾਮ ਸੀ
ਉਹ
ਸੀ
ਉਸ
" ਸੱਚੇਪਾਤਸ਼ਾਹ "
ਦਾਧਰਮ ਅਸਥਾਨ ਮੇਰੇ ਲਈ ਕਿਸੇ ਸਵਰਗ ਤੋਂ ਘੱਟ ਨਹੀਂ ਸੀ...ਏਥੇ ਹੀ ਮੈਂ ਆਪਣੀ ਆਤਮਾ ਚ ਸ਼ਰਦਾ , ਸੱਚੀ ਭਾਵਨਾ ਮਹਿਸੂਸ ਕਰਦਾ |
ਮੈਨੂੰ ਅਜੇ ਵੀ ਯਾਦ ਆ ਵੱਡੇ ਵੱਡੇ ਗੁਰੂ ਧਾਮਾਂ ਤੇ ਮੈਂ
" ਸਰੋਵਰ "
ਦੇ ਕੰਢੇ ਤੇ ਮੁਰਦੇ ਵਾਂਗ ਲੰਮਾ ਪੈ ਕੇ ਮਦਦ ਦੀ ਪੁਕਾਰ ਲਗਾਉਂਦਾ |ਆਪਣੇ ਸਾਹਾਂ ਦੀ ਸਲਾਮਤੀ ਮੰਗਦਾ 🙏
ਗੁਰੂ ਜੀ ਤੋਂ ਸਿਰਫ ਇੱਕੋ ਨਾਰਾਜ਼ਗੀ ਰਹੇਗੀ
ਮੇਰੇ ਮਾਲਕਾ ਮੈਂ ਹੀ " ਕਿਉਂ "
ਕੀ ਮੈਂ ਆਨੰਦ ਮਈ ਜੀਵਨ ਦੇ ਕਾਬਿਲ ਨਹੀਂ ਸਾਂ!ਕੀ ਜਵਾਨੀ ਚ ਹੀ ਮੇਰਾ ਵਿਨਾਸ਼ ਲਿਖਿਆ ਸੀ !
ਕੀ ਮੇਰੇ ਮਾਪੇ ਮੇਰੇ ਤੋਂ ਬਗੈਰ ਖੁਸ਼ ਰਹਿਣਗੇ!
ਪਾਪ ਨੂੰ ਪੁੰਨ ਚ ਨਹੀਂ ਬਦਲਿਆ ਜਾ ਸਕਦਾ!
ਕੀ ਏਹੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ !
ਕੀ ਮਾਂ ਦੇ ਦਿਨ-ਰਾਤ ਕੀਤੇ ਪਾਠ ਵੀ ਕੰਮ ਨਹੀਂ ਆਉਂਦੇ !
ਜ਼ਿੰਦਗੀ ਦੀ ਅਸਲੀ ਅਸਲੀਅਤ ਮੌਤ ਹੀ ਹੁੰਦੀ ਹੈ..
□□□□□□□□□□□□
ਖੈਰ
🌺ਵਾਹਿਗੁਰੂ ਤੇਰਾ ਇਸ ਜੀਵਨ ਲਈ ਵੀ ਧੰਨਵਾਦ🌺
VOUS LISEZ
ਜਵਾਨੀ ਦਾ ਨਾਸ਼ ( LifE 2.0 )
Non-Fictionmost painful story (all about emotions) ✍written by- Kamaljeet singh cheema